ਮਹਾਨ ਕੋਸ਼ - Messenger

3 (5)

Communication | 26.1MB

Description

ਮਹਾਨ ਕੋਸ਼ Messenger ਨੂੰ Install ਕਰਕੇ ਤੁਸੀਂ ਪੰਜਾਬੀ ਦੇ ਕਿਤਾਬਾਂ, ਗੁਰਬਾਣੀ, ਸਾਹਿਤ, ਸ਼ਬਦ ਕੋਸ਼ ਅਾਦਿ ਗਰੁੱਪਾਂ ਨਾਲ ਸਿੱਧੇ ਜੁੜ ਸਕਦੇ ਹੋ ਜੀ।
ਅਸੀਂ ਤੁਹਾਡਾ ਮਹਾਨ ਕੋਸ਼ ਐਪ ਵਿਚ ਸਵਾਗਤ ਕਰਦੇ ਹਾਂ। ਇਹ ਐਪ ਵੀ ਸੀ ਡੀ ਵਾਂਗ ਇਕ ਵੱਡੇ ਕਾਰਜ ਦਾ ਹਿੱਸਾ ਹੈ। ਦੁਨੀਆ ਦੀਆਂ ਵੱਡੀਆਂ ਭਾਸ਼ਾਵਾਂ ਵਾਲਿਆਂ ਲੱਖਾਂ ਕਿਤਾਬਾਂ ਦੀਆਂ ਐਪ ਤੇ ਪੀ ਡੀ ਐਫ ਬਣਾ ਕੇ ਰਹਿੰਦੀ ਦੁਨੀਆ ਤਕ ਲਈ ਸਾਂਭ ਲਈਆਂ ਹਨ। ਉਹਨਾਂ ਨੇ ਕਿਤਾਬੀ ਗਿਆਨ ਨੂੰ ਆਪਣੀਆਂ ਅਗਲੀਆਂ ਪੀੜ੍ਹੀਆਂ ਵਾਸਤੇ ਸਾਂਭ ਲਿਆ ਹੈ। ਪਰ ਅਸੀਂ ਹਾਲੇ ਬਹੁਤ ਪਿੱਛੇ ਹਾਂ। ਪਰ ਖੁਸ਼ੀ ਦੀ ਗੱਲ ਹੈ ਕਿ ਦੁਨੀਆ ਦੇ ਕਈ ਦੇਸ਼ਾਂ ਵਿਚ ਬੈਠੇ ਪੰਜਾਬੀ, ਜਾਤੀ ਤੌਰ ਤੇ ਇਹ ਕੰਮ ਕਰ ਰਿਹੇ ਸਨ। ਸੰਨ 2003 ਤੋਂ ਇਹ ਇਕ ਸੁਪਨੇ ਵਾਂਗ ਸ਼ੁਰੂ ਹੋਇਆ ਅਤੇ ਅੱਜ ਇਹਨਾਂ ਦਰਜਨਾਂ ਪੰਜਾਬੀਆਂ ਦੀ ਮਿਹਨਤ ਸਦਕਾ 35000+ ਦੇ ਕਰੀਬ ਕਿਤਾਬਾਂ ਦੀਆਂ ਪੀ ਡੀ ਐਫ ਦੇ ਨਾਲ-ਨਾਲ ਅਸੀਂ ਹੁਣ ਤੁਹਾਡੇ ਲਈ ਕਿਤਾਬਾਂ ਵਾਲੀ ਐਪ ਵੀ ਬਣਾ ਰਹੇ ਹਾਂ, ਜਿਸ ਵਿੱਚ ਤੁਹਾਨੂੰ ਲੇਖਕਾਂ ਦੇ ਨਾਮ ਅੰਦਰ ਤੁਹਾਨੂੰ ਓਹਨਾਂ ਦੀ ਹਰ ਪ੍ਰਕਾਰ ਦੀ ਰਚਨਾਂ ਜਿਵੇਂ ਕਿ ਧਾਰਮਿਕ, ਇਤਿਹਾਸ, ਲੋਕ ਸੱਭਿਆਚਾਰ, ਅਧਿਆਤਮਿਕ, ਬਾਲ ਸਾਹਿਤ, ਕਵਿਤਾ, ਕਹਾਣੀ, ਨਾਵਲ, ਸਿੱਖਿਆ, ਡਿਕਸ਼ਨਰੀ, ਅਖਾਣ, ਮੁਹਾਵਰੇ, ਕਾਫੀਆ, ਖੇਤੀਬਾੜੀ, ਸਾਹਿਤ, ਸਿਹਤ, ਹਾਸਰਸ, ਭਾਸ਼ਾ ਆਦਿ ਪੜ੍ਹਨ ਨੂੰ ਮਿਲੇਗੀ। ਇਸਦਾ ਕੋਈ ਵਪਾਰਕ ਉਦੇਸ਼ ਨਹੀਂ ਹੈ। ਧੰਨਵਾਦੀ ਹਾਂ ਇਹਨਾਂ ਕਿਤਾਬਾਂ ਦੇ ਲੇਖਕਾਂ ਜਾਂ ਪ੍ਰਕਾਸ਼ਕਾਂ ਦੇ ਜਿਹਨਾਂ ਸਾਨੂੰ ਫਾਇਲਾਂ ਭੇਜੀਆਂ ਹਨ। ਹੋਰਨਾਂ ਲੇਖਕਾਂ ਨੂੰ ਵੀ ਬੇਨਤੀ ਹੈ ਕਿ ਆਪਣੀਆਂ ਰਚਨਾਵਾਂ ਟਾਈਪ ਕਰ ਕੇ ਐਪ ਵਿੱਚ ਪਵਾਉਣ ਲਈ ਭੇਜਣ। ਆਓ ਪੰਜਾਬੀ ਨੂੰ ਦੁਨੀਆ ਦੀਆਂ ਵੱਡੀਆਂ ਭਾਸ਼ਾਵਾਂ ਦੇ ਬਰਾਬਰ ਖੜ੍ਹਾ ਕਰੀਏ।

Show More Less

What's New Mahan Kosh

ਮਹਾਨ ਕੋਸ਼ ਨਾਲ ਜੁੜ ਕੇ ਤੁਸੀਂ ਪੰਜਾਬੀ ਦੇ ਕਿਤਾਬਾਂ, ਗੁਰਬਾਣੀ, ਸਾਹਿਤ, ਸ਼ਬਦ ਕੋਸ਼ ਅਾਦਿ ਗਰੁੱਪਾਂ ਨਾਲ ਜੁੜ ਸਕਦੇ ਹੋ ਜੀ।
ਅਸੀਂ ਤੁਹਾਡਾ ਮਹਾਨ ਕੋਸ਼ ਐਪ ਵਿਚ ਸਵਾਗਤ ਕਰਦੇ ਹਾਂ। ਇਹ ਐਪ ਵੀ ਸੀ ਡੀ ਵਾਂਗ ਇਕ ਵੱਡੇ ਕਾਰਜ ਦਾ ਹਿੱਸਾ ਹੈ। ਦੁਨੀਆ ਦੀਆਂ ਵੱਡੀਆਂ ਭਾਸ਼ਾਵਾਂ ਵਾਲਿਆਂ ਲੱਖਾਂ ਕਿਤਾਬਾਂ ਦੀਆਂ ਐਪ ਤੇ ਪੀ ਡੀ ਐਫ ਬਣਾ ਕੇ ਰਹਿੰਦੀ ਦੁਨੀਆ ਤਕ ਲਈ ਸਾਂਭ ਲਈਆਂ ਹਨ। ਉਹਨਾਂ ਨੇ ਕਿਤਾਬੀ ਗਿਆਨ ਨੂੰ ਆਪਣੀਆਂ ਅਗਲੀਆਂ ਪੀੜ੍ਹੀਆਂ ਵਾਸਤੇ ਸਾਂਭ ਲਿਆ ਹੈ। ਪਰ ਅਸੀਂ ਹਾਲੇ ਬਹੁਤ ਪਿੱਛੇ ਹਾਂ। ਪਰ ਖੁਸ਼ੀ ਦੀ ਗੱਲ ਹੈ ਕਿ ਦੁਨੀਆ ਦੇ ਕਈ ਦੇਸ਼ਾਂ ਵਿਚ ਬੈਠੇ ਪੰਜਾਬੀ, ਜਾਤੀ ਤੌਰ ਤੇ ਇਹ ਕੰਮ ਕਰ ਰਿਹੇ ਸਨ।

Information

Updated:

Version: 1.0

Requires: Android 4.0 or later

Rate

Share by

You May Also Like