I wants to share an app for all of you. 20,000+ users downloaded ਦਰਦ 84 ਦਾ latest version on 9Apps for free every week! If you are not comfortable with the old version then you can updated it right now. This hot app was released on 2018-12-10. Just use it when absolutely necessary.
ਸਤਿ ਸ੍ਰੀ ਅਕਾਲ ਜੀ, ਮੈਂ ਰਾਕੇਸ਼ ਸੋਹਲ ਆਪਣੇ ਸਾਥੀ ਹਰਮਨਪ੍ਰੀਤ ਸਿੰਘ ਝੰਡ ਦੇ ਸਹਿਯੋਗ ਨਾਲ ਸੰਨ 1984 ਵਿੱਚ ਹੋਏ ਇਨਸਾਨੀ ਘਾਣ ਬਾਰੇ ਅਸਲੀਅਤ ਤੱਥ ਆਪ ਜੀ ਦੇ ਰੂਬਰੂ ਕਰਾਂਗੇ, ਸਾਡੀ ਕੋਸ਼ਿਸ ਰਹੇਗੀ ਕਿ ਹਰ ਉਸ ਸ਼ਖਸ ਨੂੰ ਮਿਲਿਆ ਜਾਵੇ ਜਿਹਨੇ ਇਹ ਸੰਤਾਪ ਆਪਣੇ ਉੱਤੇ ਹੰਢਾਇਆ, ਗਲ੍ਹਾਂ ਵਿੱਚ ਲਿਪਟੇ ਬਲਦੇ ਹੋਏ ਟਾਇਰਾਂ ਨੇ ਰੰਗਲੀਆਂ ਫੁਲਕਾਰੀਆ ਨੂੰ ਸਫੇਦ ਰੰਗ ਵਿੱਚ ਰੰਗ ਦਿੱਤਾ ,ਸੂਹੇ ਚੀਰੇ ਦਿੱਲੀ ਦੀ ਮੈਲੀ ਅੱਖ ਵਿੱਚ ਰੜਕਣ ਲੱਗੇ, ਕੇਸਰੀ ਨਿਸ਼ਾਨ ਨੇ ਕਦੇ ਦਿੱਲੀ ਨੂੰ ਆਪਣੀ ਹਿੱਕ ਨਾਲ ਲਾ ਕੇ ਬੇਪੱਤ ਹੋਣ ਤੋਂ ਬਚਾਇਆ ਸੀ, ਪਰ ਦਿੱਲੀ ਨੇ ਜੋ 84 ਸਮੇਂ ਕੀਤਾ ਉਸ ਕਲੰਕ ਦੇ ਛਿੱਟੇ ਹਰ ਵਾਰ ਦਿੱਲੀ ਦੇ ਚਿਹਰੇ ਤੇ ਉਘੜਦੇ ਰਹਿਣਗੇ ਜਦੋ ਵੀ ਕੋਈ ਮਾਂ ਆਪਣੇ ਪੁੱਤ ਨੂੰ ਉਹਦੇ ਪਿਓ ਨੂੰ ਜਿਉਂਦਾ ਜਲਾਉਣ ਦੀ ਗੱਲ ਦੱਸਦੀ ਹੋਈ ਅੰਦਰੋਂ ਅੰਦਰੀ ਫ਼ੱਟੜ ਹੋਵੇਗੀ,ਆਖਰ ਇਹ ਸਭ ਕੁਝ ਕਿਉਂ ਹੋਇਆ? ਤੇ ਸਿਰਫ਼ ਸਾਡੇ ਨਾਲ ਹੀ ਕਿਉਂ ? ਉਹਨਾਂ ਦੀ ਪੀੜ੍ਹ ਭਰੀ ਜ਼ਿੰਦਗੀ ਦਾ ਦਰਦ ਆਪ ਸਭ ਦੇ ਸਨਮੁੱਖ ਕਰਾਂਗੇ, ਜੋ ਜਿਉਂਦੇ ਜੁੱਸੇ ਵਿੱਚ ਮਰ ਚੁੱਕੀ ਰੂਹ ਨੂੰ ਲੈ ਕੇ ਸਿਰਫ਼ ਜ਼ਿੰਦਗੀ ਦਾ ਚੱਕਰ ਪੂਰਾ ਕਰ ਰਹੇ ਹਨ , ਤੇ ਹੋਈ ਬੇਇਨਸਾਫ਼ੀ ਦਾ ਜਵਾਬ ਅੱਜ ਵੀ ਵਖਤਾਂ ਦੇ ਵਰਕਿਆਂ ਵਿਚੋਂ ਭਾਲ ਰਹੇ ਹਨ, ਉਹ ਮਾਸੂਮ ਪੜਦੰਦ ਜਿਹਨਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਉਹ ਕੌਣ ਹਨ? ਆਸ ਹੈ ਕਿ ਆਪ ਸਭ ਉਸ ਪੀੜ੍ਹ ਨੂੰ ਮਹਿਸੂਸ ਕਰੋਗੇ ਤੇ ਉਹਨਾਂ ਪ੍ਰੀਵਾਰਾਂ ਨਾਲ ਵਾਰਤਾ ਕਾਇਮ ਕਰੋਗੇ ।।
ਦਰਦ 84 ਦਾ - 1984 ਦੇ ਇਨਸਾਨੀ ਘਾਣ ਦੇ ਅਸਲੀ ਤੱਥ...